Skip to main content

ਸ਼ਾਮਚੁਰਾਸੀ ਹਲਕੇ ਤੋਂ ਆਮ ਆਦਮੀ ਪਾਰਟੀ ਕਿਉਂ ਹਾਰ ਗਈ.. .

ਸ਼ਾਮਚੁਰਾਸੀ ਹਲਕੇ ਤੋਂ ਆਮ ਆਦਮੀ ਪਾਰਟੀ ਕਿਉਂ ਹਾਰ ਗਈ.. ..
ਬਾਕਸ:-ਵਿਧਾਨ ਸਭਾ ਚੋਣਾਂ ਦਾ ਨਤੀਜਾ ਆਏ ਨੂੰ ਭਾਵੇਂ ਕਰੀਬਨ ਇਕ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ ਲੇਕਿਨ ਹਾਲੇ ਤੱਕ ਸਿਆਸਤ ਦੇ ਖੇਤਰ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚ ਹਲਕਾ ਸ਼ਾਮਚੁਰਾਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਵਜੋਤ ਸਿੰਘ ਦੀ ਹਾਰ ਗਲ਼ੇ ਤੋਂ ਹੇਠਾਂ ਨਹੀਂ ਉਤਰ ਰਹੀ। ਜਿਥੇ ਕਾਂਗਰਸੀ ਆਪਣੀ ਜਿੱਤ ਤੇ ਖੁਸ਼ ਹਨ ਉਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ਼ ਨਾਲ ਲੋਕਾਂ ਵਿਚ ਵੀ ਇਸ ਵਿਸ਼ੇ ਤੇ ਚਰਚਾ ਹਾਲੇ ਤੱਕ ਚੱਲ ਰਹੀ ਹੈ। ਇਸ ਸਬੰਧੀ ਸਿਆਸੀ ਮਾਹਿਰਾਂ ਵੱਲੋਂ ਆਪਣੇ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ। ਲੇਕਿਨ ਇਸ ਹਾਰ ਦੇ ਤਹਿ ਤੱਕ ਦੇ ਕਾਰਨਾਂ ਨੂੰ ਬਿਆਨ ਕਰਦੀ ਇਨਕਲਾਬੀ ਬੁਲੇਟਿਨ ਦੀ ਵਿਸੇਸ਼ ਰਿਪੋਰਟ:-
ਹਲਕਾ ਸ਼ਾਮਚੁਰਾਸੀ ਵਿਚ ਸਿਆਸੀ ਸਮੀਕਰਨਾਂ ਲਈ ਅਸੀਂ ਇਸ ਹਲਕੇ ਨੂੰ ਅਸੀਂ ਤਿੰਨ ਖੇਤਰਾਂ ਵਿਚ ਵੰਡ ਕੇ ਚੱਲ ਸਕਦੇ ਹਾਂ। ਪਹਿਲੇ ਭਾਗ ਵਿਚ ਨਸਰਾਲਾ ਦਾ ਖੇਤਰ ਦੂਸਰੇ ਵਿਚ ਕਸਬਾ ਸ਼ਾਮਚੁਰਾਸੀ ਤੋਂ ਬੁੱਲ•ੋਵਾਲ ਤੱਕ ਤੇ ਤੀਸਰਾ ਬੁੱਲ•ੋਵਾਲ ਤੋਂ ਹਰਿਆਣਾ ਦੇ ਕੰਢੀ ਖੇਤਰ ਤੱਕ। ਜਿਵੇਂ ਕਿ ਜੱਗ ਜਾਹਿਰ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਦੀ ਜਿੱਤ ਵਿਚ ਹਰਿਆਣਾ ਦੇ ਕਰੀਬੀ ਕੰਢੀ ਖੇਤਰ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਸੀ। ਇਸ ਇਲਾਕੇ ਦੀ ਖਾਸੀਅਤ ਇਹ ਵੀ ਹੈ ਕਿ ਇਥੇ ਦੇ ਲੋਕ ਮਿਹਨਤੀ ਤਾਂ ਹਨ ਲੇਕਿਨ ਬਹੁਤੀਆਂ ਵੋਟਾਂ ਸਥਾਨਿਕ ਮੋਹਤਵਾਰਾਂ ਦੇ ਆਖੇ ਤੇ ਪੈਂਦੀਆਂ ਹਨ ਤੇ ਜਿੱਧਰ ਨੂੰ ਵੀ ਇਥੋਂ ਦੇ ਸਥਾਨਿਕ ਮੋਹਤਬਰ ਕਹਿੰਦੇ ਹਨ ਲੋਕ ਉਸੇ ਪਾਸੇ ਭੁਗਤਦੇ ਹਨ। 
ਇਸਨੂੰ ਦੇਖਦਿਆਂ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਾਨੂੰ ਚੋਣਾਂ ਤੋਂ ਕਰੀਬਨ 6 ਕੁ ਮਹੀਨੇ ਪਿੱਛੇ ਜਾਣਾ ਪਵੇਗਾ। ਸਭ ਪਾਰਟੀਆਂ ਨੇ ਇਸ ਹਲਕੇ ਤੇ ਵਿਸ਼ੇਸ਼ ਧਿਆਨ ਦਿੱਤਾ ਹੋਇਆ ਸੀ। ਉਸ ਸਮੇਂ ਤੱਕ ਕਾਲਜ ਦੇ ਸਥਾਨ ਬਦਲੀ ਤੇ ਹਰਿਆਣਾ ਨਗਰ ਕੌਂਸਲ ਦੇ ਮਾਮਲੇ ਨੂੰ ਲੈ ਕੇ ਅਕਾਲੀ ਵਿਧਾਇਕਾ ਬੀਬੀ ਮਹਿੰਦਰ ਕੌਰ ਕੰਢੀ ਖੇਤਰ ਵਿਚ ਬੈਕਫੁੱਟ ਤੇ ਸੀ ਉਸੇ ਸਮੇਂ ਹੀ ਇਸ ਖੇਤਰ ਵਿਚ ਇਕ ਸਹਿਕਾਰੀ ਬੈਂਕ ਦੇ ਘਪਲੇ ਨੂੰ ਲੈ ਕੇ ਅਕਾਲੀ ਵਿਧਾਇਕਾ ਤੇ ਅਕਾਲੀ ਦਲ ਦਾ ਹਲਕੇ ਵਿਚ ਤਕੜਾ ਆਧਾਰ ਰੱਖਣ ਵਾਲਾ ਧੜਾ ਆਪਸ ਵਿਚ ਉਲਝ ਗਏ। ਕੁਲ ਮਿਲਾ ਕੇ ਟਾਵੇਂ ਟਾਵੇਂ ਸਮਾਗਮਾਂ ਨੂੰ ਛੱਡ ਕੇ ਬੀਬੀ ਜੋਸ਼ ਇਸ ਹਲਕੇ ਵਿਚੋਂ ਗੈਰ ਹਾਜ਼ਰ ਸੀ। ਕਾਂਗਰਸ ਵਿਚ ਹਾਲੇ ਤੱਕ ਉਮੀਦਵਾਰ ਨੂੰ ਲੈ ਕੇ ਜੋਰ ਅਜ਼ਮਾਈ ਚੱਲ ਰਹੀ ਸੀ। ਬਸਪਾ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਦੀ ਗਤੀਵਿਧੀਆਂ ਵੀ ਚੱਲ ਰਹੀਆਂ ਸਨ। ਲੇਕਿਨ ਆਪ ਉਮੀਦਵਾਰ ਡਾ ਰਵਜੋਤ ਦੀਆਂ ਇਸ ਹਲਕੇ ਵਿਚ ਗਤੀਵਿਧੀਆਂ ਸਿਖ਼ਰਾਂ ਤੇ ਸਨ। ਝਾੜੂ ਦੇ ਨਾਮ ਦੀ ਪੂਰੀ ਚਰਚਾ ਸੀ। 
ਇਸੇ ਦੌਰਾਨ ਹਲਕੇ ਵਿਚ ਸਮੀਕਰਨ ਥੋੜਾ ਬਦਲਦੇ ਹਨ। ਜਿਲ•ੇ ਵਿਚੋਂ ਬਾਬਾ ਬੋਹੜ ਸਿਆਸਤਦਾਨ ਤੇ ਸਾਬਕਾ ਐਮ ਪੀ ਵਰਿੰਦਰ ਸਿੰਘ ਬਾਜਵਾ ਕਾਂਗਰਸ ਦਾ ਪੰਜਾ ਫੜ ਲੈਂਦੇ ਹਨ। ਕਸਬਾ ਸ਼ਾਮਚੁਰਾਸੀ ਤੋਂ ਨਗਰ ਕੌਂਸਲ ਦੇ ਪ੍ਰਧਾਨ ਭਗਤ ਰਾਮ ਜੋ ਕਿ ਭਾਜਪਾ ਦੇ ਮੰਡਲ ਪ੍ਰਧਾਨ ਵੀ ਸਨ ਕਾਂਗਰਸ ਵਿਚ ਸ਼ਾਮਲ ਹੋ ਜਾਂਦੇ ਹਨ। ਹਲਕੇ ਦੇ ਵਰਿੰਦਰ ਬਾਜਵਾ ਦੇ ਪੁਰਾਣੇ ਸਾਥੀ ਵੀ ਕਾਂਗਰਸ ਦੀ ਝੋਲੀ ਪੈ ਜਾਂਦੇ ਹਨ ਜਿਨ•ਾਂ ਵਿਚ ਇਕ ਜਿਲ•ਾ ਪ੍ਰੀਸ਼ਦ ਮੈਂਬਰ ਵੀ ਹੈ। ਬੀਬੀ ਜੋਸ਼ ਨੂੰ ਟਿਕਟ ਨਾ ਮਿਲੇ ਇਸ ਲਈ ਹਲਕੇ ਦੇ ਐਸਜੀਪੀਸੀ ਮੈਂਬਰ ਤੇ ਅਕਾਲੀ ਦਲ ਦਾ ਇਕ ਤਾਕਤਵਰ ਧੜਾ ਆਪਣਾ ਪੂਰਾ ਜੋਰ ਆਜਮਾ ਰਿਹਾ ਹੈ। ਕਾਂਗਰਸ ਵਿਚ ਉਸ ਸਮੇਂ ਦੇ ਜਿਲ•ਾ ਪ੍ਰਧਾਨ ਪਵਨ ਆਦੀਆ, ਸਾਬਕਾ ਵਿਧਾਇਕ ਰਾਮ ਲੁਭਾਇਆ ਦਾ ਪਰਿਵਾਰ, ਹਾਥੀ ਤੋਂ ਉਤਰ ਕੇ ਪੰਜਾ ਫੜਨ ਵਾਲੇ ਸਮਿੱਤਰ ਸਿੰਘ ਸੀਕਰੀ ਤੇ ਜਸਵੀਰ ਸਿੰਘ ਪਾਲ ਵਿਚ ਕਾਂਗਰਸ ਦੀ ਦਾਅਵੇਦਾਰੀ ਨੂੰ ਲੈ ਕੇ ਫਸਵੀਂ ਟੱਕਰ ਚੱਲ ਰਹੀ ਹੈ।
ਉਪਰੰਤ ਚੋਣਾਂ ਦਾ ਬਿਗੁਲ ਵੱਜਦੇ ਹੀ ਸਮੀਕਰਨ ਸਾਫ਼ ਹੁੰਦੇ ਹਨ। ਬੀਬੀ ਜੋਸ਼ ਅਕਾਲੀ ਦਲ ਦੀ ਟਿਕਟ ਲੈ ਕੇ  ਮੈਦਾਨ ਵਿਚ ਨਿੱਤਰ ਪੈਂਦੀ ਹੈ। ਆਪ ਦੇ ਉਮੀਦਵਾਰ ਡਾ ਰਵਜੋਤ ਤੇ ਬਸਪਾ ਦੇ ਉਮੀਦਵਾਰ ਭਗਵਾਨ ਦਾਸ ਪਹਿਲਾਂ ਹੀ ਫੀਲਡ ਵਿਚ ਹਨ। 
ਇਸ ਸਮੇਂ ਤੱਕ ਡਾ ਰਵਜੋਤ ਦੇ ਨਾਮ ਦੀ ਹਨ•ੇਰੀ  ਹੈ ਤੇ ਉਸਨੂੰ ਕੋਈ ਚੈਲੇਂਜ ਨਜ਼ਰ ਨਹੀਂ ਆਉਂਦਾ ਹੈ।
ਚੋਣਾਂ ਦਾ ਐਲਾਨ ਹੋ ਜਾਂਦਾ ਹੈ। ਇਥੋਂ ਸਭ ਪਾਰਟੀਆਂ ਦੀ ਅਗਲੀ ਰਣਨੀਤੀ ਤਿਆਰ ਹੁੰਦੀ ਹੈ। ਇਕ ਪਾਸੇ ਪੁਰਾਣੇ ਯਾਰਾਨੇ ਟੁੱਟਦੇ ਹਨ ਨਵੀਆਂ ਯਾਰੀਆਂ ਪੈਂਦੀਆਂ ਹਨ। ਅਚਾਨਕ ਹੀ ਪਿਛਲੇ ਸਮੇਂ ਤੋਂ ਹਲਕੇ ਵਿਚ ਉਮੀਦਵਾਰੀ  ਦੀ ਦਾਅਵੇਦਾਰੀ  ਪੇਸ਼ ਕਰਨ ਵਾਲੇ ਪਵਨ ਆਦੀਆ ਦੇ ਹੱਥ ਕਾਂਗਰਸ ਟਿਕਟ ਥਮਾ ਦਿੰਦੀ ਹੈ। ਅਚਾਨਕ ਹੀ ਸਮੀਕਰਨ ਬਦਲਣ ਲੱਗਦੇ ਹਨ। ਬੀਬੀ ਜੋਸ਼ ਦਾ ਚੋਣ ਪ੍ਰਚਾਰ ਮੱਧਮ ਦਰਜ਼ੇ ਦਾ ਹੈ। ਹਲਕੇ ਦੇ ਦਿੱਗਜ਼ ਅਕਾਲੀ  ਆਗੂ  ਜੋਸ਼ ਨੂੰ ਹਰਾਉਣ ਤੇ ਤੁਲੇ ਹੋਏ ਹਨ। ਨਸਰਾਲਾ ਖੇਤਰ ਦਾ ਇਕ ਵੱਡਾ ਆਗੂ ਜੋ ਕਿ ਹਾਲੇ ਤੱਕ ਖਾਮੋਸ਼ ਸੀ ਕਾਂਗਰਸ ਵਾਲੇ ਉਸ ਕੋਲ਼ ਪਹੁੰਚਦੇ ਹਨ। ਭਗਤ ਰਾਮ ਨਗਰ ਕੌਂਸਲ ਪ੍ਰਧਾਨ ਕਾਂਗਰਸ ਵਿਚ ਹੈ। ਇਲਾਕੇ ਵਿਚ ਚੰਗੀ ਪਕੜ ਰੱਖਣ ਵਾਲਾ ਸੁੱਖਾ ਸੂਸਾਂ ਵਾਲਾ ਪਵਨ ਆਦੀਆ ਦੇ ਪੱਖ ਵਿਚ ਨਿੱਤਰ ਰਿਹਾ ਹੈ। ਕਦੇ ਸੰਤੋਸ਼ ਚੌਧਰੀ ਦੇ ਸਮਰਥਕ ਰਹੇ ਬਹੁਤੇ ਸਰਪੰਚ ਪੰਚ ਤੇ ਕਾਂਗਰਸ ਦੇ ਪੁਰਾਣੇ ਘਾਗ ਵੱਡੇ ਉਤਸ਼ਾਹ ਨਾਲ ਮੈਦਾਨ ਵਿਚ ਆਏ ਆਦੀਆ ਦਾ ਸਵਾਗਤ ਕਰਦੇ ਹਨ। ਜਸਵੀਰ ਪਾਲ ਘੁਰਕੀ ਵੱਟਣ ਤੋਂ ਬਾਅਦ ਖਾਮੋਸ਼ ਹੈ। ਸੀਕਰੀ ਨਜ਼ਰ ਨਹੀਂ ਆ ਰਿਹਾ। ਰਾਮ ਲੁਭਾਇਆ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੰਤੋਸ਼ ਚੌਧਰੀ ਜਜ਼ਬਾਤਾਂ ਦੇ ਹਥਿਆਰ ਤੋਂ ਇਲਾਵਾ ਨਿਹੱਥੀ ਹੋਈ ਨਜ਼ਰ ਆਉਂਦੀ ਹੈ। ਡਾ ਰਵਜੋਤ ਦੀਆਂ ਟੀਮਾਂ ਘਰ ਘਰ ਜਾਂ ਛੋਟੀਆਂ ਮੋਟੀਆਂ ਮੀਟਿੰਗਾਂ ਕਰ ਰਹੀਆਂ ਹਨ ਲੇਕਿਨ ਕਿਸੇ ਸਥਾਨਿਕ ਮੋਹਤਬਾਰ ਦੀ ਘਾਟ ਰੜਕ ਰਹੀ ਹੈ। ਬਸਪਾ ਵਾਲੇ ਵੀ ਪੂਰੇ ਜੋਰ ਵਿਚ ਹਨ। ਲੇਕਿਨ ਇਥੋਂ ਹੀ ਇਕ ਫਰਕ ਪੈਂਦਾ ਨਜ਼ਰ ਆਉਂਦਾ ਹੈ ਜਦੋਂ ਕਾਂਗਰਸੀਆਂ ਦੀ ਪਹੁੰਚ ਲੋਕਾਂ ਤੱਕ ਘੱਟ ਤੇ ਸਥਾਨਿਕ ਆਗੂਆਂ ਤੱਕ ਜ਼ਿਆਦਾ ਹੈ। 
ਚੋਣਾਂ ਵਿਚ ਕੁਝ ਦਿਨ ਬਾਕੀ ਹਨ। ਨਸਰਾਲਾ ਹਲਕੇ ਵਿਚ ਪੁਰਾਣੇ ਕਾਂਗਰਸੀ ਜੋ ਅਕਾਲੀ ਦਲ ਤੋਂ ਨਰਾਜ਼ ਸਨ ਮੁੜ ਜੋਰ ਫੜਦੇ ਹਨ। ਭੁਪਿੰਦਰ ਸਿੰਘ ਪੱਪੂ ਅਜੜਾਮ ਜੋ ਇਲਾਕੇ ਦੀ ਸਿਆਸਤ ਦਾ ਦਿੱਗਜ਼ ਹੈ ਹਲਕੇ ਵਿਚ ਕਾਂਗਰਸ ਦੀ ਬੇੜੀ ਮੰਝਧਾਰ ਵਿਚੋਂ ਬਾਹਰ ਕੱਢਦਾ ਨਜ਼ਰ ਆਉਂਦਾ ਹੈ। ਭਗਤ ਰਾਮ ਕਸਬਾ ਸ਼ਾਮਚੁਰਾਸੀ ਤੇ ਨਜ਼ਦੀਕੀ ਖੇਤਰ ਵਿਚ ਹੰਭਲਾ ਮਾਰਦਾ ਹੈ। ਇਥੋਂ ਵੀ ਕਾਂਗਰਸ ਆਪਣੀ ਰਵਾਇਤੀ ਵੋਟ ਦੇ ਨਾਲ ਨਾਲ ਪਿਛਲੇ ਸਮੇਂ ਵਿਚ ਭਾਜਪਾ ਨੂੰ ਭੁਗਤੀ ਵੋਟ ਦਾ ਵਾਧਾ ਲੈਣ ਦੇ ਹਾਲਾਤ ਵਿਚ ਪਹੁੰਚ ਜਾਂਦੀ ਹੈ। ਬੀਬੀ ਜੋਸ਼ ਦਾ ਚੋਣ ਪ੍ਰਚਾਰ ਤੇਜ਼ ਹੈ ਲੇਕਿਨ ਬਹੁਤ ਹੱਦ ਤੱਕ ਪ੍ਰਭਾਵਹੀਣ। ਆਮ ਆਦਮੀ ਪਾਰਟੀ ਕੋਲ਼ ਇਸ ਸਮੇਂ ਤੱਕ ਮੈਨਪਾਵਰ ਤਾਂ ਸੀ ਲੇਕਿਨ ਜੁਗਾੜੀ ਸਖ਼ਸੀਅਤਾਂ ਦੀ ਵੱਡੀ ਕਮੀ ਸੀ। ਆਪ ਇਸ ਸਮੇ ਤੱਕ ਆਪਣੀ ਦਿੱਲੀ ਵਾਲੀ ਰਣਨੀਤੀ ਨਾਲ ਚੋਣ ਮੈਦਾਨ ਵਿਚ ਪੈਲਾਂ ਪਾਉਂਦੀ ਨਜ਼ਰ ਆਉਂਦੀ ਹੈ। ਵੱਡੇ ਚਿਹਰਿਆਂ ਤੋਂ ਬਿਨ•ਾਂ ਤੇ ਕਰੀਬਨ ਲੋਕਾਂ ਦੀ ਆਪ ਮੁਹਾਰੀ ਮੁਹਿਮ ਝਾੜੂ ਘੱਟ ਤੇ ਜ਼ਿਆਦਾ ਡਾ ਰਵਜੋਤ ਦੇ ਨਾਮ ਤੇ ਹੈ। ਠੇਕੇਦਾਰ ਦਾ ਹਾਥੀ ਵੀ ਮਸਤ ਚਾਲੇ ਸੀ। ਲੇਕਿਨ ਇਸੇ ਦੌਰਾਨ ਪਵਨ ਆਦੀਆ ਰਾਤ ਦੇ ਤੂਫ਼ਾਨ ਵਾਂਗ ਹਲਕੇ ਦੇ ਮੋਹਤਵਾਰਾਂ ਦੇ ਕੋਲ਼ ਪਹੁੰਚ ਕਰਦਾ ਹੈ। ਮੌਸਮ ਵਿਚ ਟੱਕਰ ਡਾ ਰਵਜੋਤ ਤੇ ਪਵਨ ਆਦੀਆ ਵਿਚਕਾਰ ਹੈ ਤੇ ਜਿੱਤ ਹਾਰ ਦਾ ਫਰਕ ਬਹੁਤ ਕਰੀਬ ਪਹੁੰਚਾ ਨਜ਼ਰ ਆਉਂਦਾ ਹੈ। ਆਪ ਵਾਲਿਆਂ ਵਿਚ ਵਾਧੂ ਦਾ ਮਾਣ ਹੈ। 
ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਚੋਣ ਅਮਲਾ ਪੋਲਿੰਗ ਬੂਥਾਂ ਲਈ ਤਿਆਰ ਹੈ। ਸਮੀਕਰਨ ਅਚਾਨਕ ਬਦਲਦੇ ਨਜ਼ਰ ਆਉਂਦੇ ਹਨ। ਅਕਾਲੀ ਦਲ ਵਿਚ ਬੀਬੀ ਜੋਸ਼ ਦਾ ਵਿਰੋਧੀ ਧੜਾ ਕੀ ਝਾੜੂ ਫੇਰ ਰਿਹਾ ਹੈ ਜਾਂ ਪੰਜਾ ਇਹ ਸ਼ਸ਼ੋਪੰਜ ਹੈ। ਕਿਉਂਕਿ ਡੇਰਾ ਬਾਬਾ ਜਵਾਹਰਦਾਸ ਸੂਸਾਂ ਤੇ ਕਾਬਜ਼ ਧੜਾ ਜੇ ਬੀਬੀ ਜੋਸ਼ ਦਾ ਹਮਾਇਤੀ ਹੈ ਤਾਂ ਬੀਬੀ ਵਿਰੋਧੀ ਇਕ ਘਾਘ ਅਕਾਲੀ ਨੇਤਾ ਦਾ ਵੀ ਅਤਿ ਕਰੀਬੀ ਹੈ। ਸੁੱਖਾ ਸੂਸਾਂ ਵਾਲਾ ਕਾਂਗਰਸ ਦੇ ਹੱਕ ਵਿਚ ਹੀ ਭੁਗਤੇਗਾ। ਕਸਬਾ ਸ਼ਾਮਚੁਰਾਸੀ ਦੇ ਖੇਤਰ ਤੋਂਂ ਮੋਹਤਬਰ ਇਸਤਰੀ ਆਪ ਆਗੂ ਦੀ ਭੂਮਿਕਾ ਨੂੰ ਆਪ ਵਾਲੇ ਖੁਦ ਹੀ ਸ਼ੱਕੀ ਨਜ਼ਰ ਨਾਲ ਦੇਖ ਰਹੇ ਹਨ। ਜਨੌੜੀ ਦਾ ਇਲਾਕਾ ਜੋ ਇਕ ਸਾਲ ਪਹਿਲਾਂ ਝਾੜੂ ਦਾ ਗੁਣਗਾਨ ਕਰਦਾ ਨਜ਼ਰ ਆਉਂਦਾ ਸੀ ਅੰਦਰਖਾਤੇ ਕਾਂਗਰਸ ਨੂੰ ਬਹੁਮਤ ਦੇਣ ਲਈ ਤਿਆਰ ਕੀਤਾ ਜਾ ਚੁੱਕਾ ਹੈ ਜਾਂ ਤਿਆਰ ਹੋ ਚੁੱਕਾ ਹੈ। ਪੱਪੂ ਅਜੜਾਮ ਦਾ ਜਾਦੂ ਨਸਰਾਲਾ ਖੇਤਰ ਵਿਚ ਅਸਰ ਕਰਦਾ ਨਜ਼ਰ ਆ ਰਿਹਾ ਹੈ। ਭਗਤ ਰਾਮ ਦੀ ਕਾਂਗਰਸ ਪੱਖੀ ਨਵੀਂ ਨਵੀਂ ਭਗਤੀ ਵੀ ਅਸਰਦਾਰ ਹੈ। ਅਕਾਲੀ ਖੇਮੇ ਵਿਚ ਵੀ ਇਕ ਦੱਬੀ ਜਿਹੀ ਆਵਾਜ਼ ਉਭਰਦੀ ਹੈ ਤੱਕੜੀ ਨਹੀਂ ਤਾਂ ਝਾੜੂ ਵੀ ਨਹੀਂ ਫੜ ਲਓ ਪੰਜਾ। 40 ਹਜ਼ਾਰ ਤੋਂ ਵਧੇਰੇ ਲੋਕ ਡਾ ਰਵਜੋਤ ਦੇ ਨਾਮ ਤੇ ਹਾਲੇ ਵੀ ਕਾਇਮ ਹਨ। ਲੇਕਿਨ 40 ਜਮਾਂ 4 ਹਜ਼ਾਰ ਹੋਰ ਫੈਸਲਾਕੁੰਨ ਲੋਕ ਜੋ ਨਸਰਾਲਾ ਦੇ ਪਿੰਡ ਅਜੜਾਮ, ਕਸਬਾ ਸ਼ਾਮਚੁਰਾਸੀ ਤੇ ਜਨੌੜੀ ਖੇਤਰ ਦੇ ਹਨ ਉਨ•ਾਂ ਦਾ ਜਜ਼ਬਾ ਜਿੱਤਦਾ ਦਿਖਾਈ ਦਿੰਦਾ ਹੈ। 
ਸਭ ਨੂੰ ਅਚੰਭਿਤ ਕਰਦਾ ਨਤੀਜ਼ਾ ਨਿਕਲ ਚੁੱਕਾ ਹੈ। ਪਵਨ ਆਦੀਆ ਨੂੰ ਕੰਢੀ ਦੇ ਖੇਤਰ ਦੇ ਲੋਕਾਂ ਵਿਚ ਵਿਚਰਨ ਦਾ ਪਹਿਲਾ ਤਜ਼ੁਰਬਾ ਕੰਮ ਆਉਂਦਾ ਹੈ। ਝਾੜੂ ਫੜ ਕੇ ਤੁਰੇ 40 ਹਜ਼ਾਰ ਤੋਂ ਵਧੇਰੇ ਲੋਕ ਨਿਰਾਸ਼ ਹਨ। ਕੁਝ ਸੌ ਮੋਹਤਬਾਰ ਤੇ ਪਤਵੰਤੇ 45 ਹਜ਼ਾਰ ਲੋਕਾਂ ਨੂੰ ਗੱਲ ਮਨਵਾਉਣ ਵਿਚ ਕਾਮਯਾਬ ਰਹੇ। ਵਰਿੰਦਰ ਬਾਜਵਾ ਦੀ ਸਿਆਸਤ ਨੇ ਫੈਸਲਾਕੁੰਨ ਅਸਰ ਕੀਤਾ। ਤੱਕੜੀ ਦੇ ਵੱਟੇ ਵੀ ਤੱਕੜੀ ਦੇ ਹੱਕ ਵਿਚ ਨਾ ਭੁਗਤੇ। ਹਾਥੀ ਹੱਦੋਂ ਵੱਧ ਕਮਜ਼ੋਰ ਦਿਸਿਆ ਤੇ ਹਾਲੇ ਤੱਕ ਚਰਚਾ ਜਾਰੀ ਹੈ ਕਿ ਹਲਕਾ ਸ਼ਾਮਚੁਰਾਸੀ ਵਿਚ ਆਪ ਕਿਵੇਂ ਹਾਰ ਗਈ.. ..
(ਇਨਕਲਾਬੀ ਬੁਲੇਟਿਨ ਦੀ ਵਿਸ਼ੇਸ਼ ਪੇਸ਼ਕਸ਼)

Comments

Popular posts from this blog

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ ਇਨਕਲਾਬੀ  ਬੁਲੇਟਿਨ, ਦਸੂਹਾ-ਦਸੂਹਾ ਤੋਂ ਤਲਵਾੜਾ ਸੜਕ ਤੇ ਜੇਮਜ਼ ਕੈਂਬਰਿਜ਼ ਸਕੂਲ ਦੇ ਬੱਚਿਆਂ ਨੂੰ ਲਿਆ ਰਹੀ ਬੱਸ ਦਾ ਪਿੰਡ ਸਿੰਘਪੁਰ ਨਜ਼ਦੀਕ ਇਕ ਪਿੱਕ ਅੱੀ ਗੱਡੀ ਨਾਲ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਸਕੂਲ ਬੱਸ ਵਿਚ ਸਵਾਰ 4 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦਰਜ਼ਨਾਂ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ•ਾਂ ਵਿਚੋਂ ਕੁਝ ਨੂੰ ਦਸੂਹਾ ਦੇ ਹਸਪਤਾਲ ਤੇ ਕੁਝ ਗੰਭੀਰ ਬੱਚਿਆਂ ਨੂੰ ਹੁਸ਼ਿਆਰਪੁਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਦਾਖਿਲ ਕਰਵਾਇਆ ਗਿਆ ਹੈ।  ਕੈਪਸ਼ਨਾਂ -ਸੜਕ ਹਾਦਸੇ ਦੀਆਂ ਤਸਵੀਰਾਂ 
7 ਮਹੀਨੇ ਤੋਂ ਗੁੰਮ ਬੱਚਾ ਗੁਹਾਟੀ ਤੋਂ ਮਿਲਿਆ -15 ਸਾਲਾ ਅਸ਼ਵਨੀ ਕੁਮਾਰ ਨੂੰ ਕੀਤਾ ਮਾਪਿਆਂ ਹਵਾਲੇ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ- ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਜ਼ਿਲ•ਾ ਹੁਸ਼ਿਆਰਪੁਰ ਤੋਂ ਗੁੰਮ ਹੋਏ ਕਰੀਬ 15 ਸਾਲਾ ਅਸ਼ਵਨੀ ਕੁਮਾਰ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਲੜਕਾ ਪਿੰਡ ਸਲੇਰੀਆ ਖੁਰਦ ਤਹਿਸੀਲ ਮੁਕੇਰੀਆਂ, ਜ਼ਿਲ•ਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਵੱਡੇ ਭਰਾ ਨਾਲ ਲੜਾਈ ਹੋਣ ਕਰਕੇ ਬਿਨ•ਾਂ ਦੱਸੇ ਆਪਣੇ ਘਰ ਤੋਂ ਚਲਾ ਗਿਆ ਸੀ।                 ਉਨ•ਾਂ ਦੱਸਿਆ ਕਿ 22 ਮਾਰਚ 2017 ਨੂੰ ਸੁਪਰਡੈਂਟ, ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ ਵਲੋਂ ਮਿਲੀ ਈ-ਮੇਲ ਉਤੇ ਕਾਰਵਾਈ ਕਰਦੇ ਜ਼ਿਲ•ਾ ਬਾਲ ਸੁਰੱਖਿਆ ਯੂਨਿਟ ਵਲੋਂ ਇਹ ਕੇਸ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਰੱਖਿਆ ਗਿਆ। ਚੇਅਰਮੈਨ, ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਦੇ ਨਿਰਦੇਸ਼ਾਂ 'ਤੇ ਦੱਸੇ ਪਤੇ 'ਤੇ ਜਾ ਕੇ ਬੱਚੇ ਦੇ ਪਰਿਵਾਰ ਦੀ ਪਛਾਣ ਕੀਤੀ ਗਈ ਅਤੇ ਇਸ ਦੀ ਜਾਣਕਾਰੀ ਸੁਪਰਡੈਂਟ, ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ (ਆਸਾਮ ਰਾਜ) ਨੂੰ ਦਿੱਤੀ ਗਈ। ਉਨ•ਾਂ ਦੱਸਿਆ ਕਿ ਮਿਤੀ 4 ਅਪ੍ਰੈਲ 2017 ਨੂੰ ਇਸ ਬੱਚੇ ਨੂੰ ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ ਦੇ ਸਟਾਫ਼ ਵਲੋਂ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੁਆਰਾ ਕਾਰਵਾਈ ਕਰਨ

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ-  ਚੋਣ ਕਮਿਸ਼ਨ ਦੇ ਚੋਣ ਖਰਚਾ ਨਿਗਰਾਨ ਸ਼੍ਰੀ ਅਸਲਮ ਹਸਨ ਅਤੇ ਸ਼੍ਰੀ ਐਮ.ਡੀ. ਮੰਜ਼ਾਰੂਲ ਹਸਨ ਵਲੋਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਚੋਣ ਲੜੇ 70 ਉਮੀਦਵਾਰਾਂ ਦੇ ਖਰਚੇ ਦੀ ਪੜਤਾਲ ਸ਼ੁਰੂ ਕਰਵਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਚੋਣ ਖਰਚਾ ਅਬਜ਼ਰਵਰਾਂ ਨੇ ਉਮੀਦਵਾਰਾਂ ਅਤੇ ਉਨ•ਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ । ਉਪਰੰਤ ਅੱਜ ਪਹਿਲੇ ਦਿਨ ਜ਼ਿਲ•ੇ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜੇ ਕਰੀਬ 20 ਉਮੀਦਵਾਰਾਂ ਦੇ ਚੋਣ ਖਰਚੇ ਦੇ ਦਸਤਾਵੇਜ਼ ਜਾਂਚੇ ਗਏ।         ਇਸ ਮੌਕੇ ਉਨ•ਾਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ-ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ•ਸ਼ੰਕਰ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਖਰਚੇ ਦਾ ਸਾਰਾ ਵੇਰਵਾ ਆਨ-ਲਾਈਨ ਕੀਤਾ ਜਾਣਾ ਹੈ, ਇਸ ਲਈ ਚੋਣਾਂ ਲੜਨ ਵਾਲੇ ਉਮੀਦਵਾਰ 10 ਅਪ੍ਰੈਲ ਤੱਕ ਚੋਣ ਖਰਚੇ ਦੀ ਪੜਤਾਲ ਕਰਵਾਉਣ ਨੂੰ ਯਕੀਨੀ ਬਣਾਉਣ। ਉਨ•ਾਂ ਸਫਲਤਾਪੂਰਵਕ ਅਤੇ