Skip to main content

ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਲਈ ਕੀਤੇ ਜਾਣ ਵਿਸ਼ੇਸ਼ ਪ੍ਰਬੰਧ : ਏ.ਡੀ.ਸੀ. -ਮੀਟਿੰਗ ਦੌਰਾਨ ਦਿੱਤੇ ਵੱਖ-ਵੱਖ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼

ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਲਈ ਕੀਤੇ ਜਾਣ ਵਿਸ਼ੇਸ਼ ਪ੍ਰਬੰਧ : ਏ.ਡੀ.ਸੀ.
-ਮੀਟਿੰਗ ਦੌਰਾਨ ਦਿੱਤੇ ਵੱਖ-ਵੱਖ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼
ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ, 6 ਅਪ੍ਰੈਲ:-    ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ ਨੇ ਜ਼ਿਲ•ਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਬੀਮਾਰੀ ਦੇ ਫੈਲਾਅ ਤੋਂ ਬਚਾਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ•ਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਿਹਤ ਕੇਂਦਰਾਂ ਵਿੱਚ ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਸ਼ੱਕੀ ਮਰੀਜ਼ ਸਾਹਮਣੇ ਆਉਣ 'ਤੇ ਤੁਰੰਤ ਉਸ ਦੇ ਇਲਾਜ ਦੇ ਬੰਦੋਬਸਤ ਯਕੀਨੀ ਬਣਾਏ ਜਾਣ।
                  ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਜੂਨ ਦਾ ਮਹੀਨਾ ਐਂਟੀ ਮਲੇਰੀਆ ਅਤੇ ਜੁਲਾਈ ਦਾ ਮਹੀਨਾ ਐਂਟੀ ਡੇਂਗੂ ਦੇ ਤੌਰ 'ਤੇ ਮਨਾਇਆ ਜਾਵੇਗਾ। ਉਨ•ਾਂ ਕਿਹਾ ਕਿ ਇਨ•ਾਂ ਮਹੀਨਿਆਂ ਦੌਰਾਨ ਵੀ ਆਮ ਜਨਤਾ ਤੇ ਸਕੂਲੀ ਬੱਚਿਆਂ ਨੂੰ ਮਲੇਰੀਆ, ਡੇਂਗੂ ਅਤੇ ਚਿਕੁਨਗੁਨੀਆਂ ਦੇ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ•ਾਂ ਕਿਹਾ ਕਿ ਸਰਕਾਰੀ ਮੁਲਾਜ਼ਮ/ਆਮ ਜਨਤਾ ਨੂੰ ਵੀ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤੌਰ 'ਤੇ ਮਨਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਦਿਨ ਸਰਕਾਰੀ ਦਫ਼ਤਰਾਂ ਤੇ ਘਰਾਂ ਦੇ ਕੂਲਰ, ਫਰਿਜ਼ ਦੀਆਂ ਟਰੇਆਂ ਅਤੇ ਪੰਛੀਆਂ ਵਾਸਤੇ ਪੀਣ ਵਾਲੇ ਪਾਣੀ ਦੇ ਬਰਤਨਾਂ ਨੂੰ ਚੰਗੀ ਤਰ•ਾਂ ਸੁਕਾਉਣ ਲਈ ਪ੍ਰੇਰਿਤ ਕੀਤਾ ਜਾਵੇ।
                  ਸ੍ਰੀ ਜਸਵੀਰ ਸਿੰਘ ਨੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਵੀ ਜ਼ਿਲ•ੇ ਦੇ ਸ਼ਹਿਰੀ ਖੇਤਰਾਂ ਵਿੱਚ ਜਿਥੇ ਕਿਤੇ ਵੀ ਵਾਟਰ ਸਪਲਾਈ ਅਤੇ ਓਵਰ ਸੀਵਰੇਜ਼ ਦੀ ਲੀਕੇਜ਼ ਹੋਵੇ, ਉਸ ਨੂੰ ਜਲਦ ਤੋਂ ਜਲਦ ਠੀਕ ਕਰਵਾਉਣ ਲਈ ਕਿਹਾ, ਤਾਂ ਜੋ ਲੀਕੇਜ ਵਾਲੀ ਥਾਂ 'ਤੇ ਛੱਪੜ ਨਾਲ ਲੱਗ ਜਾਵੇ। ਉਨ•ਾਂ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪਿੰਡਾਂ ਵਿੱਚ ਪੰਚਾ/ਸਰਪੰਚਾਂ, ਪੇਂਡੂ ਸਿਹਤ ਅਤੇ ਸਫ਼ਾਈ ਕਮੇਟੀਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਖਤਮ ਕਰਨ ਲਈ ਸਹਿਯੋਗ ਦੇਣ ਲਈ ਕਿਹਾ। ਉਨ•ਾਂ ਜ਼ਿਲ•ਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਉਣ। ਇਸ ਮੌਕੇ ਸਿਵਲ ਸਰਜਨ ਡਾ. ਨਰਿੰਦਰ ਕੌਰ, ਜ਼ਿਲ•ਾ ਸਿਹਤ ਅਫ਼ਸਰ ਡਾ. ਸੇਵਾ ਸਿੰਘ, ਡਾ. ਮਨੋਹਰ ਲਾਲ, ਡਾ. ਸੈਲਸ਼ ਕੁਮਾਰ, ਐਸ.ਐਮ.ਓ ਚੱਕੋਵਾਲ ਡਾ. ਸਰਦੂਲ ਸਿੰਘ, ਜਿਲ•ਾ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ, ਜਿਲ•ਾ ਮੰਡੀ ਅਫ਼ਸਰ ਰਾਜ ਕੁਮਾਰ ਬੱਸਰਾ, ਹੈਲਥ ਇੰਸਪੈਕਟਰ ਜਸਵਿੰਦਰ ਸਿੰਘ, ਤਰਸੇਮ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
-
ਕੈਪਸ਼ਨ –ਮੀਟਿੰਗ ਨੂੰ ਸੰਬੋਧਨ ਕਰਦੇ ਹੋਏ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ

Comments

Popular posts from this blog

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ ਇਨਕਲਾਬੀ  ਬੁਲੇਟਿਨ, ਦਸੂਹਾ-ਦਸੂਹਾ ਤੋਂ ਤਲਵਾੜਾ ਸੜਕ ਤੇ ਜੇਮਜ਼ ਕੈਂਬਰਿਜ਼ ਸਕੂਲ ਦੇ ਬੱਚਿਆਂ ਨੂੰ ਲਿਆ ਰਹੀ ਬੱਸ ਦਾ ਪਿੰਡ ਸਿੰਘਪੁਰ ਨਜ਼ਦੀਕ ਇਕ ਪਿੱਕ ਅੱੀ ਗੱਡੀ ਨਾਲ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਸਕੂਲ ਬੱਸ ਵਿਚ ਸਵਾਰ 4 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦਰਜ਼ਨਾਂ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ•ਾਂ ਵਿਚੋਂ ਕੁਝ ਨੂੰ ਦਸੂਹਾ ਦੇ ਹਸਪਤਾਲ ਤੇ ਕੁਝ ਗੰਭੀਰ ਬੱਚਿਆਂ ਨੂੰ ਹੁਸ਼ਿਆਰਪੁਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਦਾਖਿਲ ਕਰਵਾਇਆ ਗਿਆ ਹੈ।  ਕੈਪਸ਼ਨਾਂ -ਸੜਕ ਹਾਦਸੇ ਦੀਆਂ ਤਸਵੀਰਾਂ 
7 ਮਹੀਨੇ ਤੋਂ ਗੁੰਮ ਬੱਚਾ ਗੁਹਾਟੀ ਤੋਂ ਮਿਲਿਆ -15 ਸਾਲਾ ਅਸ਼ਵਨੀ ਕੁਮਾਰ ਨੂੰ ਕੀਤਾ ਮਾਪਿਆਂ ਹਵਾਲੇ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ- ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਜ਼ਿਲ•ਾ ਹੁਸ਼ਿਆਰਪੁਰ ਤੋਂ ਗੁੰਮ ਹੋਏ ਕਰੀਬ 15 ਸਾਲਾ ਅਸ਼ਵਨੀ ਕੁਮਾਰ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਲੜਕਾ ਪਿੰਡ ਸਲੇਰੀਆ ਖੁਰਦ ਤਹਿਸੀਲ ਮੁਕੇਰੀਆਂ, ਜ਼ਿਲ•ਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਵੱਡੇ ਭਰਾ ਨਾਲ ਲੜਾਈ ਹੋਣ ਕਰਕੇ ਬਿਨ•ਾਂ ਦੱਸੇ ਆਪਣੇ ਘਰ ਤੋਂ ਚਲਾ ਗਿਆ ਸੀ।                 ਉਨ•ਾਂ ਦੱਸਿਆ ਕਿ 22 ਮਾਰਚ 2017 ਨੂੰ ਸੁਪਰਡੈਂਟ, ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ ਵਲੋਂ ਮਿਲੀ ਈ-ਮੇਲ ਉਤੇ ਕਾਰਵਾਈ ਕਰਦੇ ਜ਼ਿਲ•ਾ ਬਾਲ ਸੁਰੱਖਿਆ ਯੂਨਿਟ ਵਲੋਂ ਇਹ ਕੇਸ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਰੱਖਿਆ ਗਿਆ। ਚੇਅਰਮੈਨ, ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਦੇ ਨਿਰਦੇਸ਼ਾਂ 'ਤੇ ਦੱਸੇ ਪਤੇ 'ਤੇ ਜਾ ਕੇ ਬੱਚੇ ਦੇ ਪਰਿਵਾਰ ਦੀ ਪਛਾਣ ਕੀਤੀ ਗਈ ਅਤੇ ਇਸ ਦੀ ਜਾਣਕਾਰੀ ਸੁਪਰਡੈਂਟ, ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ (ਆਸਾਮ ਰਾਜ) ਨੂੰ ਦਿੱਤੀ ਗਈ। ਉਨ•ਾਂ ਦੱਸਿਆ ਕਿ ਮਿਤੀ 4 ਅਪ੍ਰੈਲ 2017 ਨੂੰ ਇਸ ਬੱਚੇ ਨੂੰ ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ ਦੇ ਸਟਾਫ਼ ਵਲੋਂ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੁਆਰਾ ਕਾਰਵਾਈ ਕਰਨ

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ-  ਚੋਣ ਕਮਿਸ਼ਨ ਦੇ ਚੋਣ ਖਰਚਾ ਨਿਗਰਾਨ ਸ਼੍ਰੀ ਅਸਲਮ ਹਸਨ ਅਤੇ ਸ਼੍ਰੀ ਐਮ.ਡੀ. ਮੰਜ਼ਾਰੂਲ ਹਸਨ ਵਲੋਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਚੋਣ ਲੜੇ 70 ਉਮੀਦਵਾਰਾਂ ਦੇ ਖਰਚੇ ਦੀ ਪੜਤਾਲ ਸ਼ੁਰੂ ਕਰਵਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਚੋਣ ਖਰਚਾ ਅਬਜ਼ਰਵਰਾਂ ਨੇ ਉਮੀਦਵਾਰਾਂ ਅਤੇ ਉਨ•ਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ । ਉਪਰੰਤ ਅੱਜ ਪਹਿਲੇ ਦਿਨ ਜ਼ਿਲ•ੇ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜੇ ਕਰੀਬ 20 ਉਮੀਦਵਾਰਾਂ ਦੇ ਚੋਣ ਖਰਚੇ ਦੇ ਦਸਤਾਵੇਜ਼ ਜਾਂਚੇ ਗਏ।         ਇਸ ਮੌਕੇ ਉਨ•ਾਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ-ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ•ਸ਼ੰਕਰ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਖਰਚੇ ਦਾ ਸਾਰਾ ਵੇਰਵਾ ਆਨ-ਲਾਈਨ ਕੀਤਾ ਜਾਣਾ ਹੈ, ਇਸ ਲਈ ਚੋਣਾਂ ਲੜਨ ਵਾਲੇ ਉਮੀਦਵਾਰ 10 ਅਪ੍ਰੈਲ ਤੱਕ ਚੋਣ ਖਰਚੇ ਦੀ ਪੜਤਾਲ ਕਰਵਾਉਣ ਨੂੰ ਯਕੀਨੀ ਬਣਾਉਣ। ਉਨ•ਾਂ ਸਫਲਤਾਪੂਰਵਕ ਅਤੇ