ਸ਼ਾਮਚੁਰਾਸੀ ਹਲਕੇ ਤੋਂ ਆਮ ਆਦਮੀ ਪਾਰਟੀ ਕਿਉਂ ਹਾਰ ਗਈ.. .. ਬਾਕਸ:-ਵਿਧਾਨ ਸਭਾ ਚੋਣਾਂ ਦਾ ਨਤੀਜਾ ਆਏ ਨੂੰ ਭਾਵੇਂ ਕਰੀਬਨ ਇਕ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ ਲੇਕਿਨ ਹਾਲੇ ਤੱਕ ਸਿਆਸਤ ਦੇ ਖੇਤਰ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚ ਹਲਕਾ ਸ਼ਾਮਚੁਰਾਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਵਜੋਤ ਸਿੰਘ ਦੀ ਹਾਰ ਗਲ਼ੇ ਤੋਂ ਹੇਠਾਂ ਨਹੀਂ ਉਤਰ ਰਹੀ। ਜਿਥੇ ਕਾਂਗਰਸੀ ਆਪਣੀ ਜਿੱਤ ਤੇ ਖੁਸ਼ ਹਨ ਉਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ਼ ਨਾਲ ਲੋਕਾਂ ਵਿਚ ਵੀ ਇਸ ਵਿਸ਼ੇ ਤੇ ਚਰਚਾ ਹਾਲੇ ਤੱਕ ਚੱਲ ਰਹੀ ਹੈ। ਇਸ ਸਬੰਧੀ ਸਿਆਸੀ ਮਾਹਿਰਾਂ ਵੱਲੋਂ ਆਪਣੇ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ। ਲੇਕਿਨ ਇਸ ਹਾਰ ਦੇ ਤਹਿ ਤੱਕ ਦੇ ਕਾਰਨਾਂ ਨੂੰ ਬਿਆਨ ਕਰਦੀ ਇਨਕਲਾਬੀ ਬੁਲੇਟਿਨ ਦੀ ਵਿਸੇਸ਼ ਰਿਪੋਰਟ:- ਹਲਕਾ ਸ਼ਾਮਚੁਰਾਸੀ ਵਿਚ ਸਿਆਸੀ ਸਮੀਕਰਨਾਂ ਲਈ ਅਸੀਂ ਇਸ ਹਲਕੇ ਨੂੰ ਅਸੀਂ ਤਿੰਨ ਖੇਤਰਾਂ ਵਿਚ ਵੰਡ ਕੇ ਚੱਲ ਸਕਦੇ ਹਾਂ। ਪਹਿਲੇ ਭਾਗ ਵਿਚ ਨਸਰਾਲਾ ਦਾ ਖੇਤਰ ਦੂਸਰੇ ਵਿਚ ਕਸਬਾ ਸ਼ਾਮਚੁਰਾਸੀ ਤੋਂ ਬੁੱਲ•ੋਵਾਲ ਤੱਕ ਤੇ ਤੀਸਰਾ ਬੁੱਲ•ੋਵਾਲ ਤੋਂ ਹਰਿਆਣਾ ਦੇ ਕੰਢੀ ਖੇਤਰ ਤੱਕ। ਜਿਵੇਂ ਕਿ ਜੱਗ ਜਾਹਿਰ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਦੀ ਜਿੱਤ ਵਿਚ ਹਰਿਆਣਾ ਦੇ ਕਰੀਬੀ ਕੰਢੀ ਖੇਤਰ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਸੀ। ਇਸ ਇਲਾਕੇ ਦੀ ਖਾਸੀਅਤ ਇਹ ਵੀ ਹੈ ਕਿ ਇਥੇ ਦੇ ਲੋਕ ਮਿਹਨਤੀ ਤਾਂ ਹਨ ਲੇਕਿਨ ਬਹੁ