Welcome to iBulletin- Inqlaabi Bulletin. Latest stories, breaking news, current affairs ...
-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ
-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ- ਚੋਣ ਕਮਿਸ਼ਨ ਦੇ ਚੋਣ ਖਰਚਾ ਨਿਗਰਾਨ ਸ਼੍ਰੀ ਅਸਲਮ ਹਸਨ ਅਤੇ ਸ਼੍ਰੀ ਐਮ.ਡੀ. ਮੰਜ਼ਾਰੂਲ ਹਸਨ ਵਲੋਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਚੋਣ ਲੜੇ 70 ਉਮੀਦਵਾਰਾਂ ਦੇ ਖਰਚੇ ਦੀ ਪੜਤਾਲ ਸ਼ੁਰੂ ਕਰਵਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਚੋਣ ਖਰਚਾ ਅਬਜ਼ਰਵਰਾਂ ਨੇ ਉਮੀਦਵਾਰਾਂ ਅਤੇ ਉਨ•ਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ । ਉਪਰੰਤ ਅੱਜ ਪਹਿਲੇ ਦਿਨ ਜ਼ਿਲ•ੇ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜੇ ਕਰੀਬ 20 ਉਮੀਦਵਾਰਾਂ ਦੇ ਚੋਣ ਖਰਚੇ ਦੇ ਦਸਤਾਵੇਜ਼ ਜਾਂਚੇ ਗਏ। ਇਸ ਮੌਕੇ ਉਨ•ਾਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ-ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ•ਸ਼ੰਕਰ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਖਰਚੇ ਦਾ ਸਾਰਾ ਵੇਰਵਾ ਆਨ-ਲਾਈਨ ਕੀਤਾ ਜਾਣਾ ਹੈ, ਇਸ ਲਈ ਚੋਣਾਂ ਲੜਨ ਵਾਲੇ ਉਮੀਦਵਾਰ 10 ਅਪ੍ਰੈਲ ਤੱਕ ਚੋਣ ਖਰਚੇ ਦੀ ਪੜਤਾਲ ਕਰਵਾਉਣ ਨੂੰ ਯਕੀਨੀ ਬਣਾਉਣ। ...
Comments
Post a Comment