Skip to main content

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ
-ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ
-ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ
-ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ
ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ-  ਚੋਣ ਕਮਿਸ਼ਨ ਦੇ ਚੋਣ ਖਰਚਾ ਨਿਗਰਾਨ ਸ਼੍ਰੀ ਅਸਲਮ ਹਸਨ ਅਤੇ ਸ਼੍ਰੀ ਐਮ.ਡੀ. ਮੰਜ਼ਾਰੂਲ ਹਸਨ ਵਲੋਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਚੋਣ ਲੜੇ 70 ਉਮੀਦਵਾਰਾਂ ਦੇ ਖਰਚੇ ਦੀ ਪੜਤਾਲ ਸ਼ੁਰੂ ਕਰਵਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਚੋਣ ਖਰਚਾ ਅਬਜ਼ਰਵਰਾਂ ਨੇ ਉਮੀਦਵਾਰਾਂ ਅਤੇ ਉਨ•ਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ । ਉਪਰੰਤ ਅੱਜ ਪਹਿਲੇ ਦਿਨ ਜ਼ਿਲ•ੇ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜੇ ਕਰੀਬ 20 ਉਮੀਦਵਾਰਾਂ ਦੇ ਚੋਣ ਖਰਚੇ ਦੇ ਦਸਤਾਵੇਜ਼ ਜਾਂਚੇ ਗਏ।
        ਇਸ ਮੌਕੇ ਉਨ•ਾਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ-ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ•ਸ਼ੰਕਰ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਖਰਚੇ ਦਾ ਸਾਰਾ ਵੇਰਵਾ ਆਨ-ਲਾਈਨ ਕੀਤਾ ਜਾਣਾ ਹੈ, ਇਸ ਲਈ ਚੋਣਾਂ ਲੜਨ ਵਾਲੇ ਉਮੀਦਵਾਰ 10 ਅਪ੍ਰੈਲ ਤੱਕ ਚੋਣ ਖਰਚੇ ਦੀ ਪੜਤਾਲ ਕਰਵਾਉਣ ਨੂੰ ਯਕੀਨੀ ਬਣਾਉਣ। ਉਨ•ਾਂ ਸਫਲਤਾਪੂਰਵਕ ਅਤੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਨੇਪਰੇ ਚੜ•ਨ 'ਤੇ ਸਮੂਹ ਉਮੀਦਵਾਰਾਂ ਦੀ ਸ਼ਲਾਘਾ ਵੀ ਕੀਤੀ। ਉਨ•ਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਨਤੀਜਾ ਐਲਾਨੇ ਜਾਣ ਦੇ 30 ਦਿਨਾਂ ਦੇ ਵਿੱਚ-ਵਿੱਚ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ 'ਤੇ ਖਰਚ ਕੀਤੀ ਰਾਸ਼ੀ ਦਾ ਹਿਸਾਬ-ਕਿਤਾਬ ਦੇਣਾ ਲਾਜ਼ਮੀ ਕੀਤਾ ਹੋਇਆ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਇਹ ਖਰਚ ਪ੍ਰਤੀ ਉਮੀਦਵਾਰ ਪ੍ਰਤੀ ਹਲਕਾ 28 ਲੱਖ ਰੁਪਏ ਤੱਕ ਦਾ ਨਿਰਧਾਰਿਤ ਕੀਤਾ ਗਿਆ ਸੀ।
             ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ਼੍ਰੀ ਵਿਪੁਲ ਉਜਵਲ ਨੇ ਮੀਟਿੰਗ ਵਿਚ ਆਏ ਚੋਣਾਂ ਲੜਨ ਵਾਲੇ ਉਮੀਦਵਾਰ ਅਤੇ ਉਨ•ਾਂ ਦੇ ਪ੍ਰਤੀਨਿੱਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਉਮੀਦਵਾਰ ਆਪਣਾ ਚੋਣ ਖਰਚੇ ਦਾ ਲੇਖਾ 10 ਅਪ੍ਰੈਲ ਤੱਕ ਕਿਸੇ ਵੀ ਦਫਤਰੀ ਕੰਮ-ਕਾਜ ਵਾਲੇ ਦਿਨ ਦਫਤਰੀ ਸਮੇਂ ਦੌਰਾਨ ਮੀਟਿੰਗ ਹਾਲ, ਦਫਤਰ ਡਿਪਟੀ ਕਮਿਸ਼ਨਰ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਨੋਡਲ ਅਫ਼ਸਰ ਕੋਲ ਜਮ•ਾ ਕਰਵਾ ਸਕਦੇ ਹਨ। ਉਨ•ਾਂ ਕਿਹਾ ਕਿ ਜਲਦੀ ਤੋਂ ਜਲਦੀ ਚੋਣ ਖਰਚੇ ਦਾ ਲੇਖਾ ਜਮ•ਾ ਕਰਵਾ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਉਮੀਦਵਾਰਾਂ ਦੇ ਖਰਚਾ ਰਜਿਸਟਰ ਅਤੇ ਖਰਚਾ ਕਮੇਟੀਆਂ ਵਲੋਂ ਮੇਨਟੇਨ ਕੀਤੇ ਖਰਚਾ ਰਜਿਸਟਰਾਂ ਦਾ ਆਪਸ ਵਿੱਚ ਮਿਲਾਨ ਬਹੁਤ ਜ਼ਰੂਰੀ ਹੈ। ਇਸ ਲਈ ਗੰਭੀਰਤਾ ਨਾਲ ਚੋਣ ਖਰਚੇ ਦੀ ਪੜਤਾਲ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇ।
       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਜ਼ਿਲ•ੇ ਲਈ ਨਿਯੁਕਤ ਖਰਚਾ ਨਿਗਰਾਨ ਇਸ ਮੌਕੇ ਇਨ•ਾਂ ਸਾਰੇ ਉਮੀਦਵਾਰਾਂ ਵਲੋਂ ਚੋਣ ਮੁਹਿੰਮ 'ਤੇ ਕੀਤੇ ਗਏ ਖਰਚੇ ਦੀ ਪੜਤਾਲ ਕਰਨਗੇ। ਉਨ•ਾਂ ਕਿਹਾ ਕਿ ਜੇਕਰ ਚੋਣ ਲੜਨ ਵਾਲੇ ਉਮੀਦਵਾਰ 10 ਅਪ੍ਰੈਲ ਤੱਕ ਆਪਣੇ ਚੋਣ ਖਰਚੇ ਦੀ ਪੜਤਾਲ ਕਰਵਾਉਣ ਵਿੱਚ ਅਣਗਿਹਲੀ ਕਰਦੇ ਹਨ, ਤਾਂ ਚੋਣ ਕਮਿਸ਼ਨ ਵਲੋ ਉਨ•ਾਂ ਉਪਰ ਤਿੰਨ ਸਾਲ ਚੋਣ ਲੜਨ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਉਨ•ਾ ਅਪੀਲ ਕੀਤੀ ਕਿ ਉਹ ਆਪੋ-ਆਪਣੇ ਖਰਚੇ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਮੇਂ ਸਿਰ ਆਪਣੇ ਖਰਚਾ ਰਜਿਸਟਰਾਂ ਦੀ ਪੜਤਾਲ ਕਰਵਾਉਣ ਅਤੇ ਆਨ-ਲਾਈਨ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ।
        ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਰ, ਐਸ. ਡੀ.ਐਮ ਮੁਕੇਰੀਆਂ ਸ਼੍ਰੀ ਅਮਿਤ ਮਹਾਜਨ,ਜ਼ਿਲ•ਾ ਟਰਾਂਸਪੋਰਟ ਅਫ਼ਸਰ-ਕਮ- ਰਿਟਰਨਿੰਗ ਅਫ਼ਸਰ ਉੜਮੁੜ ਸ਼੍ਰੀਮਤੀ ਜੀਵਨਜਗਜੋਤ ਕੌਰ, ਤਹਿਸੀਲਦਾਰ ਚੋਣਾਂ ਸ਼੍ਰੀ ਕਰਨੈਲ ਸਿੰਘ, ਡਿਪਟੀ ਕੰਟਰੋਲਰ ਫਾਈਨਾਂਸ ਤੇ ਅਕਾਊਂਟ ਸ਼੍ਰੀ ਸਤੀਸ਼ ਨੰਦਾ ਤੋਂ ਇਲਾਵਾ ਚੋਣਾਂ ਲੜੇ ਉਮੀਦਵਾਰ ਅਤੇ ਉਨ•ਾਂ ਨੁਮਾਇੰਦੇ ਹਾਜ਼ਰ ਸਨ।
++

Comments

Popular posts from this blog

ਜਾਂਦੀ ਗੱਡੀ ਤੇ ਦਰੱਖਤ ਡਿਗਿਆ ਦੋ ਦੀ ਮੌਤ ਦੋ ਜਖ਼ਮੀ ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਦਸੂਹਾ-06 ਅਪ੍ਰੈਲ 2017 ਦੁਪਹਿਰ ਨੂੰ ਦਸੂਹਾ ਤੋਂ ਹਾਜੀਪੁਰ ਰੋਡ ਤੇ ਸੱਗਰਾਂ ਚੋਅ ਪੁਲ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਕਰਤਾਰਪੁਰ ਦੇ ਇਕ ਗੱਡੀ ਚਾਲਕ ਤੇ ਇਕ ਮੁਲਾਜ਼ਮ ਦੀ ਮੌਤ ਹੋ ਗਈ। ਇਸ ਦੋ ਹੋਰ ਮੁਲਾਜਮ ਗੰਭੀਰ ਜਖ਼ਮੀ ਹੋ ਗਏ। ਉਕਤ ਮੁਲਾਜਮ ਬਿਜਲੀ ਲਾਈਨ ਸਬੰਧੀ ਪੈਟਰੋਲਿੰਗ ਕਰ ਰਹੇ ਸਨ ਤਾਂ ਹਨ•ੇਰੀ ਨਾਲ ਇਕ ਸਫ਼ੈਦਾ ਟੁੱਟ ਕੇ ਉਨ•ਾਂ ਦੀ ਜਾਈਲੋ ਗੱਡੀ ਤੇ ਡਿਗ ਪਿਆ। ਮ੍ਰਿਤਕਾਂ ਵਿਚੋਂ ਮੁਲਾਜ਼ਮ ਜੰਮੂ ਨਿਵਾਸੀ ਸੀ ਤੇ ਡਰਾਇਵਰ ਕਰਤਾਰਪੁਰ ਜਿਲ•ਾ ਜਲੰਧਰ ਦਾ ਨਿਵਾਸੀ ਸੀ। - ਸੜਕ ਹਾਦਸੇ ਦੀਆਂ ਵੱਖ ਵੱਖ ਤਸਵੀਰਾਂ-ਧੰਨਵਾਦ ਸਾਹਿਤ ਇਕ ਪਾਠਕ ਵਿਜੇ ਦਸੂਹਾ

  ਜਾਂਦੀ  ਗੱਡੀ ਤੇ ਦਰੱਖਤ ਡਿਗਿਆ ਦੋ ਦੀ ਮੌਤ ਦੋ ਜਖ਼ਮੀ ਇਨਕਲਾਬੀ  ਬੁਲੇਟਿਨ ਨਿਊਜ਼ ਸਰਵਿਸ, ਦਸੂਹਾ-06 ਅਪ੍ਰੈਲ 2017 ਦੁਪਹਿਰ ਨੂੰ ਦਸੂਹਾ ਤੋਂ ਹਾਜੀਪੁਰ ਰੋਡ ਤੇ ਸੱਗਰਾਂ ਚੋਅ ਪੁਲ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਕਰਤਾਰਪੁਰ ਦੇ ਇਕ ਗੱਡੀ ਚਾਲਕ ਤੇ ਇਕ ਮੁਲਾਜ਼ਮ ਦੀ ਮੌਤ ਹੋ ਗਈ। ਇਸ ਦੋ ਹੋਰ ਮੁਲਾਜਮ ਗੰਭੀਰ ਜਖ਼ਮੀ ਹੋ ਗਏ। ਉਕਤ ਮੁਲਾਜਮ ਬਿਜਲੀ ਲਾਈਨ ਸਬੰਧੀ ਪੈਟਰੋਲਿੰਗ ਕਰ ਰਹੇ ਸਨ ਤਾਂ ਹਨ•ੇਰੀ  ਨਾਲ ਇਕ ਸਫ਼ੈਦਾ ਟੁੱਟ ਕੇ ਉਨ•ਾਂ ਦੀ ਜਾਈਲੋ ਗੱਡੀ ਤੇ ਡਿਗ ਪਿਆ। ਮ੍ਰਿਤਕਾਂ ਵਿਚੋਂ ਮੁਲਾਜ਼ਮ ਜੰਮੂ ਨਿਵਾਸੀ ਸੀ ਤੇ ਡਰਾਇਵਰ ਕਰਤਾਰਪੁਰ ਜਿਲ•ਾ ਜਲੰਧਰ ਦਾ ਨਿਵਾਸੀ ਸੀ।  - ਸੜਕ ਹਾਦਸੇ ਦੀਆਂ ਵੱਖ ਵੱਖ ਤਸਵੀਰਾਂ-ਧੰਨਵਾਦ ਸਾਹਿਤ ਇਕ ਪਾਠਕ ਵਿਜੇ ਦਸੂਹਾ

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ ਇਨਕਲਾਬੀ  ਬੁਲੇਟਿਨ, ਦਸੂਹਾ-ਦਸੂਹਾ ਤੋਂ ਤਲਵਾੜਾ ਸੜਕ ਤੇ ਜੇਮਜ਼ ਕੈਂਬਰਿਜ਼ ਸਕੂਲ ਦੇ ਬੱਚਿਆਂ ਨੂੰ ਲਿਆ ਰਹੀ ਬੱਸ ਦਾ ਪਿੰਡ ਸਿੰਘਪੁਰ ਨਜ਼ਦੀਕ ਇਕ ਪਿੱਕ ਅੱੀ ਗੱਡੀ ਨਾਲ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਸਕੂਲ ਬੱਸ ਵਿਚ ਸਵਾਰ 4 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦਰਜ਼ਨਾਂ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ•ਾਂ ਵਿਚੋਂ ਕੁਝ ਨੂੰ ਦਸੂਹਾ ਦੇ ਹਸਪਤਾਲ ਤੇ ਕੁਝ ਗੰਭੀਰ ਬੱਚਿਆਂ ਨੂੰ ਹੁਸ਼ਿਆਰਪੁਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਦਾਖਿਲ ਕਰਵਾਇਆ ਗਿਆ ਹੈ।  ਕੈਪਸ਼ਨਾਂ -ਸੜਕ ਹਾਦਸੇ ਦੀਆਂ ਤਸਵੀਰਾਂ